ਪੂੰਜੀਵਾਦੀ ਦ੍ਰਿਸ਼ਟੀ ਅਤੇ ਉਤਰ-ਪੂੰਜੀਵਾਦ ਦਾ ਸੰਸਕ੍ਰਿਤਿਕ ਤਰਕ



ਪਿਛਲੇ ਕੁੱਝ ਸਾਲਾਂ ਦੌਰਾਨ ਇੱਕ ਮਹੱਤਵਪੂਰਨ ਪ੍ਰਕ੍ਰਿਆ ਦੇਖਣ ਵਿਚ ਆਈ ਹੈ, ਜਿਸ ਨੂੰ  Inverted Millenarianism ਕਿਹਾ ਜਾ ਸਕਦਾ ਹੈ ਅਤੇ ਜਿਸ ਦੇ ਕਾਰਨ ਚੰਗੇ ਜਾਂ ਬੁਰੇ ਭਵਿੱਖ ਦੇ ਪੂਰਵ-ਅਨੁਮਾਨਾਂ ਨੂੰ, ਕਈ ਚੀਜ਼ਾਂ ਦੀ ਸਮਾਪਤੀ ਦੇ ਨਿਵੇਦਨਾ ਨਾਲ ਉਖਾੜ ਦਿੱਤਾ ਗਿਆ ਹੈ (ਜਿਵੇਂ ਵਿਚਾਰਧਾਰਾ ਦਾ ਅੰਤ, ਕਲਾ ਦਾ ਅੰਤ, ਵਰਗ ਦਾ ਅੰਤ, ਲੈਨਿਨਵਾਦ ਅੰਦਰ ਸੰਕਟਅਤੇ ਜਨ ਵਾਦ ਤੇ ਵੈੱਲਫੇਅਰ ਸਟੇਟ ਦਾ ਅੰਤ, ਆਦਿ)। ਇਨ੍ਹਾਂ ਸਾਰਿਆਂ ਨੂੰ ਮਿਲਾ ਕਿ ਹੀ ਸ਼ਾਇਦ ਉਤਰ ਆਧੁਨਿਕਤਾਵਾਦ ਬਣਦਾ ਹੈ। ਇਸ ਦੇ ਅਸਤਿਤਵ ਨੂੰ 1950 ਅਤੇ 1960 ਦੇ ਦਹਾਕੇ ਵਿਚ ਹੋਣ ਵਾਲੀ ਅਤਿਵਾਦੀ ਕਿਸਮ ਦੀ ਟੁੱਟ-ਭੱਜ ਨਾਲ ਜੋੜਿਆ ਜਾਂਦਾ ਹੈ, ਜਿਵੇਂ ਕਿ ਸ਼ਬਦ ਤੋਂ ਹੀ ਸਪਸ਼ਟ ਹੁੰਦਾ ਹੈ, ਇਹ ਟੁੱਟ-ਭੱਜ ਆਧੁਨਿਕਤਾਵਾਦੀ ਅੰਦੋਲਨ ਦੀ ਟੁੱਟ-ਭੱਜ ਨਾਲ ਜੁੜੀ ਹੋਈ ਹੈ, ਜਿਹੜੀ ਉਦੋਂ ਤੱਕ ਕਰੀਬ 100 ਸਾਲ ਪੁਰਾਣੀ ਹੋ ਚੁੱਕੀ ਸੀ। ਇਸ ਲਈ ਚਿੱਤਰਕਾਰੀ ਅੰਦਰ ਅਮੂਰਤ ਅਭਿਵਿਅੰਜਨਾਵਾਦ, ਦਰਸ਼ਨ ਵਿਚ ਅਸਤਿਤਵਵਾਦ, ਨਾਵਲ ਅੰਦਰ ਸਿਖਰ ਤੇ ਪਹੁੰਚ ਚੁੱਕੇ ਸੰਰਚਨਾਵਾਦ, ਪ੍ਰਤਿਨਿਧਿਕ ਆਧੁਨਿਕਤਾਵਾਦ ਦੀਆਂ ਫ਼ਿਲਮਾਂ ਅਤੇ ਆਧੁਨਿਕਤਾਵਾਦੀ ਕਵਿਤਾਵਾਂ (Wallace Stevens ਦੀਆਂ ਰਚਨਾਵਾਂ ਜਿਸ ਦੀ ਅਗਵਾਈ ਕਰਦੀਆਂ ਹਨ), ਆਦਿ ਨੂੰ ਆਧੁਨਿਕਤਾਵਾਦ ਦੀ ਸਿਖਰ ਸੀਮਾ ਦੇ ਰੂਪ ਵਿਚ ਦੇਖਿਆ ਜਾਣ ਲੱਗਾ ਅਤੇ ਇਸ ਦੇ ਬਾਅਦ ਉਸ ਨੂੰ ਢਲ਼ਾਣ ਤੇ ਆਇਆ ਮੰਨ ਲਿਆ ਗਿਆ। ਇਸ ਉਪਰੰਤ ਜੋ ਆਇਆ, ਉਹ ਤਤਕਾਲ ਵਿਸ਼ਵ-ਵਿਆਪੀ, ਪਰ ਭਰਮ-ਪੂਰਨ ਅਤੇ ਬਹੁਲਤਾਵਾਦੀ ਘੋਸ਼ਿਤ ਕੀਤਾ ਜਾਣ ਲੱਗਾ। ਐਂਡੀ ਵਰਹੋਲ ਦਾ ਟੌਪ ਆਰਟ, ਪਰ ਉਸ ਦੇ ਨਾਲ ਫ਼ੋਟੋ ਯਥਾਰਥਵਾਦ, ਜਾਨ ਕੇਜ ਦੇ ਸੰਗੀਤਮਈ ਪਲ ਦੀ ਵਾਪਸੀ‘, ਪਰ ਉਸ ਦੇ ਨਾਲ-ਨਾਲ ਕਲਾਸੀਕਲ ਅਤੇ ਲੋਕਪ੍ਰਿਯ ਸੰਗੀਤ ਦਾ ਫਿਲ ਗਲਾਸ ਅਤੇ ਟੈਰੀ ਰਾਈਲੇ ਵਿਚ ਸੰਤੁਲਨ, ਪੰਕ ਅਤੇ ਨਿਊ ਵੈੱਬ ਰਾਕ (ਬੀਟਲਸ ਅਤੇ ਸਟੋਨਸ), ਫ਼ਿਲਮ ਵਿਚ ਗੋਦਾਰ, ਉਤਰ ਗੋਦਾਰ ਅਤੇ ਪ੍ਰਯੋਗ-ਧਰਮੀ ਸਿਨੇਮਾ ਅਤੇ ਵੀਡੀਓ, ਪਰ ਉਸ ਦੇ ਨਾਲ-ਨਾਲ ਪੇਸ਼ੇਵਾਰ ਸਿਨੇਮਾ, ਬਰੋਜ ਪਿੰਚ ਜਾਂ ਇਸਮਾਈਲ ਰੀਡ ਅਤੇ ਉਨ੍ਹਾਂ ਦੇ ਨਾਲ-ਨਾਲ ਫ੍ਰੈਂਚ ਨੋਵੋ ਰੋਮਾ, ਝੰਜੋੜ ਦੇਣ ਵਾਲੀ ਸਾਹਿੱਤਿਕ ਆਲੋਚਨਾਵਾਂ, ਜਿਹੜੀਆਂ ਹਰ ਸਮੇਂ ਕਿਸੇ ਨਵੀਂ ਸੁੰਦਰ ਸੰਵੇਦਨਾ ਉੱਪਰ ਆਧਾਰਿਤ ਹੁੰਦੀ ਹੈਇਸ ਸੂਚੀ ਵਿਚ ਅਨੰਤ ਤੱਕ ਵਧਾਇਆ ਜਾ ਸਕਦਾ ਹੈ, ਪਰ ਕੀ ਇਸ ਨੂੰ ਅਸਲ ਵਿਚ ਕੋਈ ਆਧਾਰ ਭੂਤ ਬਦਲਾਅ ਮੰਨਿਆ ਜਾਵੇ ਜਾਂ ਇਹ ਸਿਰਫ਼ ਸਿਖਰ ਤੱਕ ਪਹੁੰਚੇ ਆਧੁਨਿਕਤਾਵਾਦ ਦੇ ਫ਼ੈਸ਼ਨੇਬਲ ਕਿਸਮ ਦੇ ਬਦਲਾਅ ਹੀ ਹਨ?
ਪਰਮਿੰਦਰ ਸਿੰਘ ਸ਼ੌਂਕੀ ਅਤੇ ਰਾਜਿੰਦਰ ਸਿੰਘ ਦੀ ਜਲਦ ਆ ਰਹੀ ਅਨੁਵਾਦਿਤ ਅਤੇ ਸੰਪਾਦਿਤ ਕਿਤਾਬ “ਪੂੰਜੀਵਾਦੀ ਦ੍ਰਿਸ਼ਟੀ” ਵਿਚੋਂ।

You May Also Like

More From Author

+ There are no comments

Add yours