ਪ੍ਰਿਜ਼ਮ ਚੋਂ ਲੰਘਦਾ ਸ਼ਹਿਰ- ਵਾਹਿਦ
ਪੰਜਾਬੀ ਗਜ਼ਲ ਸਾਹਿਤ ਅੰਦਰ ਵਾਹਿਦ ਆਪਣੇ ਮੌਲਿਕ ਤੇ ਨਿਵੇਕਲੇ ਗਜ਼ਲ ਸੰਗ੍ਰਿਹ ‘ਪ੍ਰਿਜ਼ਮ ‘ਚੋਂ ਲੰਘਦਾ ਸ਼ਹਿਰ’ ਰਾਹੀਂ ਹਾਜ਼ਰੀ ਲਗਵਾਉਂਦਾ ਹੈ। ਇਸ ਸੰਗ੍ਰਿਹ ਦੇ ਸਮਰਪਣ ਸ਼ਬਦ 14 ਜੂਨ 2015 ਦੇ ਦਿਨ ਨੂੰ ਜਿਸ ਦਿਨ ਜ਼ਿੰਦਗੀ ਨੇ ਆਪਣਾ ਰੁਖ਼ ਬਦਲਿਆ’ ਕਿਸੇ ਸੰਜੀਦਾ, ਤਲਖ਼ ਹਕੀਕਤ ਨਾਲ ਬਦਲੇ ਹਾਲਾਤਾਂ ਵਲ ਇਸ਼ਾਰਾ ਕਰਦੇ ਹਨ। ਵਾਹਿਦ ਆਪਣੀਆਂ ਗਜ਼ਲਾਂ ਵਿਚ ਭਾਰੀ ਸਾਹਿਤਕ ਸ਼ਬਦਾਵਲੀ ਨਾ ਵਰਤ ਕੇ ਸਰਲ ਅਤੇ ਹਕੀਕਤ ਨਾਲ ਭਰੇ ਸ਼ਬਦਾਂ ਰਾਹੀਂ ਭਾਰੂ ਵਿਸ਼ਿਆਂ ਦੀ ਪੇਸ਼ਕਾਰੀ ਕਰਦਾ ਹੈ। ਕਿਸੇ ਵੀ ਕਿਰਤ ਦੀ ਰਚਨਾ ਸਿੱਧੇ ਤੌਰ ‘ਤੇ ਨਹੀਂ ਹੋ ਜਾਂਦੀ, ਉਸ ਪਿੱਛੇ ਕਈ ਪੜਾਅ ਕੰਮ ਕਰਦੇ ਹਨ। ਜਿਵੇਂ ਕੋਈ ਰਚਨਾਕਾਰ ਆਪਣੇ ਸਮਕਾਲੀ ਸਮੇਂ ਦੇ ਹਾਲਾਤਾਂ, ਪ੍ਰਸਥਿਤੀਆਂ ਤੋਂ ਮੁਤਾਸਰ ਹੁੰਦਾ ਏ, ਫ਼ਿਰ ਉਹ ਆਪਣੀ ਭਾਸ਼ਾ ਰਾਹੀਂ ਸਮਕਾਲੀ ਸਮਾਜਕ ਯਥਾਰਥ ਦੇ ਅੰਤਰ- ਵਿਰੋਧਾਂ ਦੀ ਪੇਸ਼ਕਾਰੀ ਕਰਦਾ ਹੈ। ਵਾਹਿਦ ਵਿਸ਼ਵੀਕਰਨ ਅਤੇ ਮੰਡੀ ਦੇ ਦੌਰ ‘ਚ ਵਿਗੜ ਰਹੇ ਰਿਸ਼ਤਿਆਂ ਦੀ ਤਾਸੀਰ ਦੀ ਤਰਜ਼ਮਾਨੀ ਕਰਦਾ ਹੈ। ਉਸਦੇ ਕੁਝ ਸ਼ੇਅਰ ਵੇਖੇ ਜਾ ਸਕਦੇ ਹਨ:
ਹਰਿਕ ਪਿੰਡ ਆਵੇ ਸੌਖਾ ਸ਼ਹਿਰ ਵੱਲ ਨੂੰ,
ਸਭੇ ਰਾਹ ਇਉਂ ਸੰਵਾਰੇ ਜਾ ਰਹੇ ਨੇ।
ਵਾਹਿਦ ਗਜ਼ਲ ਜਗਤ ‘ਚ ਆਪਣੀ ਹਾਜ਼ਰੀ ਪੂਰੀ ਸੰਜੀਦਗੀ ਅਤੇ ਤਨਦੇਹੀ ਨਾਲ ਲਗਵਾਉਂਦਾ ਹੈ। ਸ਼ਾਲ੍ਹਾ ਉਸਦੀ ਕਲਮ ਹੋਰ ਮਜ਼ਬੂਤ ਅਤੇ ਸੱਚਾਈ ਨਾਲ ਭਰਪੂਰ ਹੋਵੇ।
+ There are no comments
Add yours